ਵਿਰਚੁਅਲ ਕੀਬੋਰਡ
ਵਰਚੁਅਲ ਕੀਬੋਰਡ, ਜਾਂ "ਪਰਦੇ ਉੱਤੇ ਪ੍ਰਸਤੁਤ" ਕੀਬੋਰਡ, ਤੁਹਾਨੂੰ ਇੱਕ ਆਸਾਨ ਅਤੇ ਸਮਾਨ ਤਰੀਕੇ ਨਾਲ ਤੁਹਾਡੀ ਮਕਾਮੀ ਭਾਸ਼ਾ ਵਿੱਚ ਲਿਪੀ ਨੂੰ ਸਿੱਧੇ ਟਾਈਪ ਕਰਨ ਦੀ ਸਹੂਲਤ ਦਿੰਦਾ ਹੈ. ਵਰਚੁਅਲ ਕੀਬੋਰਡ ਦੇ ਕੁਝ ਸਧਾਰਨ ਉਪਯੋਗਾਂ ਵਿੱਚ ਸ਼ਾਮਲ ਹਨ:
- ਵਿਅਕਤੀ ਨੂੰ ਵਿਦੇਸ਼ ਯਾਤਰਾ ਦੌਰਾਨ ਜਾਂ ਕਿਸੇ ਹੋਰ ਦੇਸ਼ ਵਿੱਚ ਰਹਿੰਦੇ ਹੋਏ ਵਿਦੇਸ਼ੀ ਕੀਬੋਰਡ 'ਤੇ ਉਸਦੀ ਆਪਣੀ ਭਾਸ਼ਾ ਵਿੱਚ ਟਾਈਪ ਕਰਨ ਦੀ ਅਨੁਮਤੀ ਦਿੰਦਾ ਹੈ,
- ਆਨ-ਸਕ੍ਰੀਨ ਕਲਿਕਾਂ ਰਾਹੀ ਟਾਈਪ ਕਰਨ ਦੀ ਅਨੁਮਤੀ ਦੇ ਕੇ ਟਾਈਪਿੰਗ ਦੇ ਤਜਰਬੇ ਨੂੰ ਹੋਰ ਵਧੇਰੇ ਪਹੁੰਚ ਯੋਗਤਾ ਦੇ ਸਮਰਥ ਬਨਾਉਂਦਾ ਹੈ,
- ਵਿਭਿੰਨ ਵਰਣਾਂ ਦੇ ਸੈਟ ਅਤੇ/ਜਾਂ ਐਲਫਾਬੈਟਸ ਵਿੱਚਕਾਰ ਸਵਿੱਚ ਕਰਨ ਦਾ ਅਸਾਨ, ਅਤੇ ਤੇਜ ਤਰੀਕਾ ਮੁਹਈਆ ਕਰਦਾ ਹੈ.
ਵਰਚੁਅਲ ਕੀਬੋਰਡ70 ਤੋਂ ਜਿਆਦਾ ਭਾਸ਼ਾਵਾਂ ਲਈ 100 ਕੀਬੋਰਡ ਉੱਤੇ ਸ਼ਾਮਿਲ ਕੀਤਾ ਗਿਆ ਹੈ. ਵਰਚੁਅਲ ਕੀਬੋਰਡ ਦੀ ਵਰਤੋ ਕਰਨਾ ਸਿੱਖਣ ਲਈ ਇਸ ਟਿਊਟੋਰਿਅਲ ਵੀਡੀਓ ਨੂੰ ਵੇਖੋ. ਇਸਤੋਂ ਇਲਾਵਾ,ਇਹ ਆਨਲਾਇਨ ਕੋਸ਼ਿਸ਼ ਕਰੋ..
ਇੱਕ ਆਭਾਸੀ ਕੀਬੋਰਡ ਦੀ ਵਰਤੋ ਕਰਨ ਲਈ ਪਹਿਲਾਂ ਕਦਮ ਇਨਪੁਟ ਟੂਲ ਨੂੰ ਸਮਰੱਥ ਕਰਨਾ ਹੈ. ਖੋਜ, ਜੀਮੇਲ, Google ਡਰਾਇਵ, ਯੂਟਿਊਬ, ਅਨੁਵਾਦ, ਕਰੋਮ , ਕਰੋਮ ਓਏਸ ਵਿੱਚਇਨਪੁਟ ਟੂਲ ਨੂੰ ਸਮਰੱਥ ਕਰਨ ਲਈ ਨਿਰਦੇਸ਼ਾਂ ਦਾ ਪਾਲਣਾ ਕਰੋ.
ਵਰਚੁਅਲ ਕੀਬੋਰਡ ਨੂੰ ਕੀਬੋਰਡ ਆਈਕੋਨ ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈ . ਵਰਤਮਾਨ ਆਈਐਮਈ ਨੂੰ ਔਨ/ਔਫ ਟਾਗਲ ਕਰਨ ਲਈ ਆਇਕਨ ਉੱਤੇ ਕਲਿਕ ਕਰੋ ਜਾਂ ਇੱਕ ਅਤੇ ਇਨਪੁਟ ਟੂਲ ਦੀ ਚੋਣ ਕਰਨ ਲਈ ਨਾਲ ਉਪਸਥਿਤ ਅਗਲੇ ਤੀਰ ਉੱਤੇ ਕਲਿਕ ਕਰੋ. ਵਰਚੁਅਲ ਕੀਬੋਰਡ ਦੇ ਸਕ੍ਰਿਅ ਹੋਣ ਤੇ, ਬਟਨ ਗਹਿਰੇ ਗ੍ਰੇ ਰੰਗ ਦਾ ਹੋ ਜਾਂਦਾ ਹੈ .
ਆਪਣੇ ਕੀਬੋਰਡ ਨੂੰ ਵਰਚੁਅਲ ਕੀਬੋਰਡ ਦੀ ਤਰ੍ਹਾਂ ਉਪਯੋਗ ਕਰਨ ਲਈ ਇਸ 'ਤੇ ਉਸੇ ਤਰ੍ਹਾਂ ਟਾਈਪ ਕਰੋ ਜਿਵੇਂ ਵਰਚੁਅਲ ਕੀਬੋਰਡ 'ਤੇ ਟਾਈਪ ਕੀਤਾ ਜਾਂਦਾ ਹੈ, ਜਾਂ ਆਪਣੇ ਮਾਊਸ ਨਾਲ ਸਿੱਧੇ ਹੀ ਵਰਚੁਅਲ ਕੀਬੋਰਡ ਦੀਆਂ ਕੁੰਜੀਆਂ 'ਤੇ ਕਲਿਕ ਕਰੋ.
ਔਨ-ਸਕ੍ਰੀਨ ਕੀਬੋਰਡ ਨੂੰ ਛੋਟਾ ਕਰਨ ਲਈ, ਔਨ-ਸਕ੍ਰੀਨ ਕੀਬੋਰਡ ਦੇ ਉੱਪਰ ਸੱਜੇ ਪਾਸੇ ਤੀਰ ਦੇ ਨਿਸ਼ਾਨ 'ਤੇ ਕਲਿਕ ਕਰੋ.